ਮੋਗਾ ( ਮਨਪ੍ਰੀਤ ਸਿੰਘ/ ਗੁਰਜੀਤ ਸੰਧੂ )
ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ, ਮੋਗਾ ਵੱਲੋਂ 13 ਨਵੰਬਰ ਨੂੰ ਰੋਜ਼ਗਾਰ ਮੇਲਾ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਰੋਜਗਾਰ ਮੇਲਾ ਬਲਾਕ ਵਿਕਾਸ ਤੇ ਪੰਚਾਇਤ ਦਫਤਰ ਕੋਟ ਈਸੇ ਖਾਂ ਵਿਖੇ ਸਵੇਰੇ 10 ਵਜੇ ਤੋਂ ਸ਼ੁਰੂ ਹੋ ਰਿਹਾ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਅਫ਼ਸਰ ਮੋਗਾ ਸ਼੍ਰੀਮਤੀ ਡਿੰਪਲ ਥਾਪਰ ਨੇ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿੱਚ ਹੀਰੋ ਮੋਟੋਕਰਾਪ, ਏਜਾਈਲ ਹੈਲਥਕੇਅਰ ਆਦਿ ਵੱਖ-ਵੱਖ ਕੰਪਨੀਆਂ ਵੱਲੋਂ ਹਿੱਸਾ ਲੈ ਕੇ ਨੌਜਵਾਨਾਂ ਦੀ ਇੰਟਰਵਿਊ ਜਰੀਏ ਰੋਜਗਾਰ ਲਈ ਚੋਣ ਕੀਤੀ ਜਾਵੇਗੀ। ਹੀਰੋ ਮੋਟੋਕਰਾਪ ਕੰਪਨੀ ਵੱਲੋਂ ਦਸਵੀਂ, ਬਾਰਵ੍ਹੀਂ, ਆਈ.ਟੀ.ਆਈ., ਬੀ ਟੈਕ, ਸਿਰਫ਼ ਮੁੰਡਿਆਂ ਲਈ ਇੰਟਰਵਿਊ ਲਈ ਜਾਵੇਗੀ। ਇਸ ਤੋਂ ਇਲਾਵਾ ਏਜਾਈਲ ਹੈਲਥ ਕੇਅਰ ਕੰਪਨੀ ਵੱਲੋਂ ਬਾਰਵ੍ਹੀਂ ਪਾਸ ਲੜਕੀਆਂ ਦੀ ਰੋਜਗਾਰ ਲਈ ਚੋਣ ਕੀਤੀ ਜਾਵੇਗੀ।
ਉਹਨਾਂ ਅੱਗੇ ਦੱਸਿਆ ਕਿ ਰੋਜਗਾਰ ਕੈਂਪ ਵਿੱਚ ਪ੍ਰਾਰਥੀ ਆਪਣਾ ਆਧਾਰ ਕਾਰਡ, ਪੈਨ ਕਾਰਡ, ਰਿਜਿਊਮ, ਪਾਸਪੋਰਟ ਸਾਈਜ਼ ਫੋਟੋ, ਈਮੇਲ ਆਈ.ਡੀ ਅਤੇ ਮੋਬਾਈਲ ਨੰਬਰ ਨਾਲ ਹਾਜ਼ਰ ਹੋਣ। ਇਸ ਸਬੰਧੀ ਹੋਰ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ, ਮੋਗਾ ਦੇ ਫ਼ੋਨ ਨੰਬਰ 62392-66860 ਉਪਰ ਸੰਪਰਕ ਵੀ ਕੀਤਾ ਜਾ ਸਕਦਾ ਹੈ।
Leave a Reply